World News
Published: 29 Oct 2026
ਪੁਲੀਸ ਹਿਰਾਸਤ ’ਚੋਂ ਰਿਹਾਅ ਹੋ ਕੇ ਧਰਨੇ ’ਚ ਪੁੱਜੀ ਅਰਵਿੰਦਰ ਕੌਰ ਦਾ ਸਨਮਾਨ; ਝੋਟਾ ਦੇ ਪਰਿਵਾਰ ਨੇ ਦਿੱਤੀ ਨਕਦ ਰਾਸ਼ੀ
ਪਰਮਿੰਦਰ ਸਿੰਘ ਝੋਟਾ ਮਾਮਲੇ ਨੂੰ ਲੈ ਕੇ ਮਾਨਸਾ ਵਿਖੇ ਚੱਲ ਰਹੇ ਧਰਨੇ ਦੌਰਾਨ ਅੱਜ ਉਸ ਸਮੇਂ ਖ਼ਾਸ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪੁਲੀਸ ਹਿਰਾਸਤ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਅਰਵਿੰਦਰ ਕੌਰ ਮੁੜ ਧਰਨਾ ਸਥਾਨ ’ਤੇ ਪਹੁੰਚੀ। ਇਸ ਮੌਕੇ ਝੋਟਾ ਪਰਿਵਾਰ ਅਤੇ ਐਂਟੀ ਡਰੱਗ ਐਕਸ਼ਨ ਫੋਰਸ ਵੱਲੋਂ ਅਰਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਰਵਿੰਦਰ ਕੌਰ ਪੀ.ਐੱਸ.ਯੂ. (PSU) ਦੀ ਆਗੂ ਹੈ ਅਤੇ 13 ਤਾਰੀਖ਼ ਤੋਂ ਲਗਾਤਾਰ ਧਰਨੇ ’ਤੇ ਡਟੀ ਹੋਈ ਹੈ। ਬੀਤੇ ਦਿਨ ਦਲਜੀਤ ਸਿੰਘ ਮਾਮਲੇ ਨੂੰ ਲੈ ਕੇ ਪੁਲੀਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਰਿਹਾਅ ਹੋਣ ਤੋਂ ਬਾਅਦ ਜਦੋਂ ਉਹ ਮੁੜ ਧਰਨਾ ਸਥਾਨ ’ਤੇ ਪਹੁੰਚੀ ਤਾਂ ਝੋਟਾ ਪਰਿਵਾਰ ਅਤੇ ਐਂਟੀ ਡਰੱਗ ਐਕਸ਼ਨ ਫੋਰਸ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਿਵਾਰ ਅਤੇ ਸੰਘਰਸ਼ ਕਰ ਰਹੇ ਲੋਕ ਪ੍ਰਸ਼ਾਸਨ ਜਾਂ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕਰਨਗੇ।
← Back to News