SGPC ਦੇ ਮੁੱਖ ਸਕੱਤਰ ਮੰਨਣ ਦਾ ਪੰਜਾਬ ਸਰਕਾਰ 'ਤੇ ਦੋਸ਼, ਕਿਹਾ-ਸਿਆਸੀ ਮੰਤਵਾਂ ਲਈ ਮਨਾਇਆ ਜਾ ਰਿਹੈ 350ਵਾਂ ਸ਼ਹੀਦੀ ਦਿਵਸ

blog single post
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 350ਵੇਂ ਸ਼ਹੀਦੀ ਦਿਹਾੜੇ ਨੂੰ ਸਿਆਸੀ ਮੰਤਵਾਂ ਲਈ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਸਦੀਆਂ ਆਈਆਂ ਪਰ ਉਸ ਸਮੇਂ ਸਰਕਾਰਾਂ ਚੁੱਪ ਹੀ ਰਹੀਆਂ। ਹੁਣ ਜਦੋਂ ਚੋਣਾਂ ਨੇੜੇ ਹਨ ਤਾਂ ਸਰਕਾਰ ਇਨ੍ਹਾਂ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ। ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ‘ਮਿੰਨੀ ਪਾਰਲੀਮੈਂਟ’ ਹੈ ਅਤੇ ਧਾਰਮਿਕ ਪ੍ਰੋਗਰਾਮ ਕਰਵਾਉਣਾ ਇਸ ਦਾ ਅਧਿਕਾਰ ਹੈ। ਸਰਕਾਰਾਂ ਦਾ ਕੰਮ ਇਨ੍ਹਾਂ ਪ੍ਰੋਗਰਾਮਾਂ ਦਾ ਸਮਰਥਨ ਕਰਨਾ ਅਤੇ ਵਿਕਾਸ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਹੈ, ਨਾ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਲੰਬੀ ਛੁੱਟੀ ਦੇਣ ਬਾਰੇ ਮੰਨਣ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਛੁੱਟੀ ਮੰਗੀ ਸੀ, ਜੋ ਉਸ ਸਮੇਂ ਮਨਜ਼ੂਰ ਨਹੀਂ ਹੋਈ ਸੀ। ਹੁਣ ਉਨ੍ਹਾਂ ਨੂੰ ਚਾਰ ਮਹੀਨੇ ਦੀ ਛੁੱਟੀ ਦਿੱਤੀ ਗਈ ਹੈ ਅਤੇ ਇਸ ਦੌਰਾਨ ਉਹ ਧਰਮ ਪ੍ਰਚਾਰ ਦਾ ਕੰਮ ਕਰਨਗੇ।